ਆਮ ਦਵਾਈਆਂ ਦੇ ਨੁਕਸਾਨ : ਜੋ ਡਾਕਟਰ ਤੁਹਾਨੂੰ ਕਦੇ ਨਹੀਂ ਦੱਸਦੇ

ਕੋਈ ਵੀ ਤਕਲੀਫ ਹੋਣ ‘ਤੇ ਆਪਣੀ ਮਰਜ਼ੀ ਨਾਲ ਦਵਾਈ ਖਾ ਲੈਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਲੋਕ ਘਰਾਂ ਵਿਚ ਕ੍ਰੋਸਿਨ, ਇਬੂਪ੍ਰੋਫੇਨ, ਐਮੋਕਸੀਸਿਲਿਨ ਵਰਗੀਆਂ ਗੋਲੀਆਂ ਤੋਂ ਲੈ ਕੇ ਬੈਨੇਡ੍ਰਾਇਲ ਵਰਗੇ ਕਫ ਸਿਰਪ ਆਦਿ ਦਵਾਈਆਂ ਦਾ ਢੇਰ ਜਮ੍ਹਾ ਕਰਕੇ ਰੱਖਣ ਲੱਗ ਪਏ ਹਨ। ਬਿਨਾਂ ਸੋਚਿਆਂ-ਸਮਝਿਆਂ ਦਵਾਈਆਂ ਦਾ ਸੇਵਨ ਕਰਦਿਆਂ ਅਸੀਂ ਇਨ੍ਹਾਂ ਆਮ ਡਰੱਗਜ਼ ਤੋਂ ਹੋ ਸਕਣ ਵਾਲੇ ਸਾਈਡ ਇਫੈਕਟਸ ਅਰਥਾਤ ਹਾਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਕਿਸੇ ਆਮ ਅਤੇ ਅਸਥਾਈ ਸਮੱਸਿਆ ਨੂੰ ਠੀਕ ਕਰਨ ਦੀ ਥਾਂ ‘ਤੇ ਦਵਾਈਆਂ ਗੁਰਦੇ ਦੀ ਖਰਾਬੀ ਵਰਗੀ ਕਿਸੇ ਗੰਭੀਰ ਸਮੱਸਿਆ ਤੋਂ ਗ੍ਰਸਤ ਕਰਨ ਦੀ ਵਜ੍ਹਾ ਵੀ ਬਣ ਸਕਦੀਆਂ ਹਨ। ਲੋਕ ਇਸ ਗੱਲ ਤੋਂ ਬੇਖ਼ਬਰ ਹੋ ਕੇ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ‘ਤੇ ਨਿਰਭਰ ਹੋ ਚੁੱਕੇ ਹਨ ਕਿ ਲੰਬੇ ਸਮੇਂ ਤਕ ਇਨ੍ਹਾਂ ਨੂੰ ਵਰਤਣ ਨਾਲ ਖ਼ਤਰਨਾਕ ਭੈੜਾਂ ਜਾਂ ਅੰਗਾਂ ਨੂੰ ਨਾ ਪੂਰਿਆ ਜਾਣ ਵਾਲਾ ਨੁਕਸਾਨ ਪਹੁੰਚ ਸਕਦਾ ਹੈ।
ਐਂਟੀਬਾਇਓਟਿਕ ਦੀ ਬਹੁਤ ਜ਼ਿਆਦਾ ਜਾਂ ਗਲਤ ਵਰਤੋਂ ਕਰਕੇ ਕੁਝ ਸਭ ਤੋਂ ਪ੍ਰਭਾਵੀ ਐਂਟੀਬਾਇਓਟਿਕ ਦਵਾਈਆਂ ਵੀ ਬੇਅਸਰ ਸਾਬਿਤ ਹੋ ਰਹੀਆਂ ਹਨ। ਖੋਜ ਦਰਸਾਉਂਦੀ ਹੈ ਕਿ ਕਈ ਕੇਸਾਂ ਵਿਚ ਡਾਕਟਰ ਵੀ ਲੋੜ ਨਾਲੋਂ ਵੱਧ ਐਂਟੀਬਾਇਓਟਿਕਸ ਦੇ ਦਿੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਲੋਕ ਆਪਣੇ-ਆਪ ਹੀ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਰਹਿੰਦੇ ਹਨ ਅਤੇ ਅਕਸਰ ਹੀ ਉਹ ਇਸ ਦਾ ਕੋਰਸ ਪੂਰਾ ਨਹੀਂ ਕਰਦੇ ਅਰਥਾਤ ਉਹ ਤੈਅ ਸਮੇਂ ਤੋਂ ਪਹਿਲਾਂ ਹੀ ਇਸ ਦਾ ਸੇਵਨ ਬੰਦ ਕਰ ਦਿੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਐਂਟੀਬਾਇਓਟਿਕ ਬੇਅਸਰ ਹੋ ਰਹੇ ਹਨ।
ਜਿਥੇ ਕੁਝ ਸਾਈਡ ਇਫੈਕਟਸ ਬਾਰੇ ਲੋਕਾਂ ਨੂੰ ਜਾਣਕਾਰੀ ਹੈ, ਉਥੇ ਕਈ ਹੋਰ ਬਹੁਤ ਸਾਰੇ ਲੋਕ ਅਣਭਿੱਜ ਹਨ। ਆਓ, ਇਨ੍ਹਾਂ ਬਾਰੇ ਜਾਣਦੇ ਹਾਂ :
ਕਫ ਸਿਰਪ
(ਖ਼ਾਂਸੀ-ਜ਼ੁਕਾਮ ਦਵਾਈ)
ਬੈਨੇਡ੍ਰਾਇਲ, ਕੋਰੈਕਸ, ਫੈਂਸੀਡਿਲ ਆਦਿ ਇਨ੍ਹਾਂ ‘ਚ ਹੀ ਸ਼ਾਮਿਲ ਹਨ।
ਕਦੋਂ ਦਿੱਤਾ ਜਾਂਦਾ ਹੈ : ਛਾਤੀ ਜਾਮ ਹੋਣ, ਜ਼ੁਕਾਮ, ਖਾਂਸੀ, ਗਲਾ ਦਰਦ ਅਤੇ ਹੋਰ ਕਈ ਇਸ ਨਾਲ ਸੰਬੰਧਿਤ ਸਮੱਸਿਆਵਾਂ ਹੋਣ ‘ਤੇ।
ਸਾਈਡ ਇਫੈਕਟਸ : ਦਿਲ ਮਤਲਾਉਣਾ, ਉਨੀਂਦਰਾ, ਚੱਕਰ ਆਉਣੇ, ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ, ਯਾਦਦਾਸ਼ਤ ਘਟਣੀ, ਥਕਾਵਟ ਅਤੇ ਘਬਰਾਹਟ।
ਵਧੇਰੇ ਇਸਤੇਮਾਲ ਕਰਨ ਨਾਲ : ਕਫ ਸਿਰਪ ਦੀ ਲੰਬੇ ਸਮੇਂ ਤਕ ਵਰਤੋਂ ਕਰਨ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸੰਚਾਲਨ ‘ਚ ਗੜਬੜ, ਥਾਇਰਾਈਡ ਦੀ ਸਮੱਸਿਆ, ਕਾਹਲਪਣ, ਅਕਲ ਮਾਰੀ ਜਾਣਾ, ਦੌਰਾ, ਉੱਚ ਬਲੱਡ ਪ੍ਰੈਸ਼ਰ, ਪੇਟ ‘ਚ ਦਰਦ ਅਤੇ ਦਿਲ ਦੀ ਧੜਕਣ ‘ਚ ਗੜਬੜ ਆ ਸਕਦੀ ਹੈ।
ਜਾਣਕਾਰਾਂ ਦੀ ਰਾਏ : ਦੋ ਤਰ੍ਹਾਂ ਦੇ ਕਫ ਸਿਰਪ ਹਨ¸ਐਕਸਪੈਕਟੋਰੈਂਟ ਅਤੇ ਸਪ੍ਰੈਸੈਂਟਸ। ਜਿਥੇ ਸਪ੍ਰੈਸੈਂਟਸ ਖੰਘਣ ਦੀ ਉਤੇਜਨਾ ਨੂੰ ਘੱਟ ਕਰਕੇ ਖੰਘ ਨੂੰ ਕੰਟਰੋਲ ਕਰਦੇ ਹਨ, ਉਥੇ ਐਕਸਪੈਕਟੋਰੈਂਟਸ ਬਲਗਮ ਨੂੰ ਵਧਾ ਕੇ ਜ਼ਿਆਦਾ ਖੰਘਣ ਲਈ ਮਜਬੂਰ ਕਰਦੇ ਹਨ। ਸਪ੍ਰੈਸੈਂਟਸ ਦੀ ਵਰਤੋਂ ਸੁੱਕੀ ਖਾਂਸੀ ਦੇ ਇਲਾਜ ਵਿਚ ਹੁੰਦੀ ਹੈ, ਜਦੋਂਕਿ ਐਕਸਪੈਕਟੋਰੈਂਟਸ ਦੀ ਵਰਤੋਂ ਬਲਗਮ ਵਾਲੀ ਖੰਘ ਦੇ ਇਲਾਜ ਲਈ ਕੀਤੀ ਜਾਂਦੀ ਹੈ। ਕੁਝ ਹੋਰ ਤਰ੍ਹਾਂ ਦੀ ਖਾਂਸੀ ਵੀ ਹੈ, ਜਿਨ੍ਹਾਂ ਲਈ ਐਂਟੀ ਹਿਸਟਾਮਾਈਨ (ਐਲਰਜੀ ਅਤੇ ਜ਼ੁਕਾਮ ਦੇ ਇਲਾਜ ‘ਚ ਵਰਤੀਆਂ ਜਾਣ ਵਾਲੀਆਂ ਡਰੱਗਜ਼) ਬੇਹਤਰ ਕੰਮ ਕਰਦੇ ਹਨ। ਲੋਕ ਬਿਨਾਂ ਜਾਣਿਆਂ ਆਪਣੀ ਮਰਜ਼ੀ ਨਾਲ ਕਿਸੇ ਵੀ ਕਫ ਸਿਰਪ ਦਾ ਸੇਵਨ ਕਰ ਲੈਂਦੇ ਹਨ। ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗੀਆਂ ਨੂੰ ਤਾਂ ਆਪਣੀ ਮਰਜ਼ੀ ਨਾਲ ਇਨ੍ਹਾਂ ਦਵਾਈਆਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਹੱਲ : ਬਿਨਾਂ ਸੋਚੇ-ਸਮਝੇ ਕਫ ਸਿਰਪ ਦੀ ਵਰਤੋਂ ਦੇ ਬਦਲੇ ਕੁਝ ਘਰੇਲੂ ਇਲਾਜ ਅਪਣਾਓ। ਗਲੇ ਨੂੰ ਰਾਹਤ ਦੇਣ ਲਈ ਲੂਣ ਮਿਲੇ ਪਾਣੀ ਨਾਲ ਗਰਾਰੇ ਕਰੋ, ਅਦਰਕ ਵਾਲੀ ਚਾਹ ਪੀਓ ਅਤੇ ਕਾਲੀ ਮਿਰਚ ਤੇ ਸ਼ਹਿਦ ਵਰਗੇ ਘਰੇਲੂ ਨੁਸਖਿਆਂ ਨੂੰ ਅਪਣਾਓ।
ਸਲੀਪਿੰਗ ਪਿਲਜ਼ (ਨੀਂਦ ਦੀਆਂ ਗੋਲੀਆਂ)
ਐਲਫ੍ਰੈਕਸ, ਟਰਾਇਕਾ, ਡਾਇਜੇ ਪੋਜ, ਜੈਪਲੋਨ, ਡੋਰਮਿਨ ਆਦਿ।
ਕਦੋਂ ਦਿੱਤੀ ਜਾਂਦੀ ਹੈ : ਨੀਂਦ ਨਾ ਆਉਣ ਦੀ ਗੰਭੀਰ ਸਮੱਸਿਆ ਹੋਣ ‘ਤੇ।
ਸਾਈਡ ਇਫੈਕਟਸ : ਚੱਕਰ, ਪੇਟ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਅਤੇ ਭਾਰ ਵਧਣਾ।
ਵਧੇਰੇ ਇਸਤੇਮਾਲ ਨਾਲ : ਡਿਮੈਂਸ਼ੀਆ ਦੀ ਜਲਦੀ ਸ਼ੁਰੂਆਤ, ਨੀਂਦ ਦੀਆਂ ਗੋਲੀਆਂ ਦਾ ਆਦੀ ਹੋਣ, ਦੌਰੇ, ਬਲੱਡ ਪ੍ਰੈਸ਼ਰ ਘਟਣਾ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ।
ਜਾਣਕਾਰਾਂ ਦੀ ਰਾਏ : ਨੀਂਦ ਨਾ ਆਉਣ ਦੀ ਸਮੱਸਿਆ ਕਿਸੇ ਲੁਕੀ ਸਮੱਸਿਆ ਦਾ ਲੱਛਣ ਵੀ ਹੋ ਸਕਦੀ ਹੈ। ਇਹ ਕਿਸੇ ਆਮ ਤਣਾਅ ਕਰਕੇ ਵੀ ਹੋ ਸਕਦੀ ਹੈ। ਨੀਂਦ ਦੀ ਗੋਲੀ ਲੈਣ ਦੀ ਥਾਂ ‘ਤੇ ਸਮੱਸਿਆ ਦੀ ਜੜ੍ਹ ਦਾ ਇਲਾਜ ਕਰਨਾ ਬੇਹਤਰ ਹੋਵੇਗਾ।
ਹੱਲ : ਮੈਡੀਟੇਸ਼ਨ (ਧਿਆਨ ਲਗਾਉਣਾ) ਅਤੇ ਡੂੰਘਾ ਸਾਹ ਲੈਣ ਦੀਆਂ ਕਸਰਤਾਂ, ਸ਼ਰਾਬਨੋਸ਼ੀ ਅਤੇ ਸਿਗਰਟਨੋਸ਼ੀ ਘਟਾਓ। ਕੈਫੀਨ ਤੋਂ ਪ੍ਰਹੇਜ਼ ਕਰੋ ਅਤੇ ਤਣਾਅ ਤੋਂ ਬਚ ਕੇ ਰਹੋ। ਕਿਸੇ ਸਿਹਤ ਸਮੱਸਿਆ ਕਰਕੇ ਨੀਂਦ ਦੀਆਂ ਗੋਲੀਆਂ ਦੀ ਡਾਕਟਰ ਦੁਆਰਾ ਸਲਾਹ ਦੇਣ ‘ਤੇ ਹੀ ਇਨ੍ਹਾਂ ਦਾ ਸੇਵਨ ਕਰੋ।
ਪੇਨਕਿਲਰਸ (ਦਰਦ ਨਿਵਾਰਕ)
ਇਬੂਪ੍ਰੋਫੇਨ, ਐਸਪ੍ਰਿਨ, ਪੈਰਾਸਿਟਾਮੋਲ ਆਦਿ
ਕਦੋਂ ਦਿੱਤੀ ਜਾਂਦੀ ਹੈ : ਸਿਰ, ਪਿੱਠ ਅਤੇ ਗੋਡਿਆਂ ਵਿਚ ਦਰਦ, ਸੱਟ ਲੱਗਣ, ਮੋਚ ਆਉਣ ਜਾਂ ਹਲਕਾ ਸੜ ਜਾਣ ‘ਤੇ।
ਸਾਈਡ ਇਫੈਕਟਸ : ਦਿਲ ਮਤਲਾਉਣਾ, ਉਲਟੀ ਆਉਣਾ, ਡਾਇਰੀਆ ਅਤੇ ਪੇਟ ‘ਚ ਦਰਦ।
ਵਧੇਰੇ ਵਰਤੋਂ ਨਾਲ : ਹਾਈ ਬਲੱਡ ਪ੍ਰੈਸ਼ਰ, ਗੁਰਦਿਆਂ ਵਿਚ ਖਰਾਬੀ, ਸਦਮੇ ਦਾ ਖਤਰਾ ਵਧਣਾ ਅਤੇ ਦਿਲ ਦਾ ਦੌਰਾ ਪੈਣਾ।
ਐਂਟੀਬਾਇਓਟਿਕਸ (ਬੈਕਟੀਰੀਆ ਨਾਸ਼ਕ ਦਵਾਈਆਂ)
ਐਮੋਕਸੀਸਿਲਿਨ, ਸਿਪਰੋ ਫਲੋਕਸਾਸਿਨ, ਐਂਪੀ ਸਿਲਿਨ, ਐਰਿਥ੍ਰੋਮਾਈਸਿਨ ਆਦਿ।
ਕਦੋਂ ਦਿੱਤੀ ਜਾਂਦੀ ਹੈ : ਬੈਕਟੀਰੀਆ, ਫੰਗਸ ਅਤੇ ਹੋਰ ਪ੍ਰਜੀਵੀਆਂ ਤੋਂ ਹੋਣ ਵਾਲੀ ਇਨਫੈਕਸ਼ਨ ਦੇ ਇਲਾਜ ਲਈ।
ਸਾਈਡ ਇਫੈਕਟਸ : ਕੁਝ ਐਂਟੀਬਾਇਓਟਿਕਸ ਡਾਇਰੀਆ, ਚਮੜੀ ‘ਤੇ ਚਕਤੇ (ਨਿਸ਼ਾਨ), ਐਲਰਜੀ ਅਤੇ ਬੈਕਟੀਰੀਆ ਦੁਆਰਾ ਪ੍ਰਤੀਰੋਧੀ ਸ਼ਕਤੀ ਹਾਸਲ ਕਰਨਾ।
ਵਧੇਰੇ ਇਸਤੇਮਾਲ ਨਾਲ : ਇਨ੍ਹਾਂ ‘ਤੇ ਨਿਰਭਰਤਾ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ (ਬੀਮਾਰੀ ਨਾਲ ਲੜਨ ਦੀ ਤਾਕਤ) ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਇਹ ਅੰਤੜੀਆਂ ਦੀ ਪਰਤ ‘ਚ ਰਹਿਣ ਵਾਲੇ ਤੰਦਰੁਸਤ ਬੈਕਟੀਰੀਆ ਨੂੰ ਵੀ ਨਸ਼ਟ ਕਰ ਦਿੰਦੇ ਹਨ। ਲੰਬੇ ਸਮੇਂ ਦੀ ਵਰਤੋਂ ਨਾਲ ਲਿਵਰ ਅਤੇ ਗੁਰਦਿਆਂ ਦੀ ਖਰਾਬੀ ਵਰਗੀਆਂ ਜਾਨਲੇਵਾ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਗਰਭਵਤੀ ਔਰਤਾਂ ਦੇ ਗਰਭ ‘ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਰਕੇ ਉਹ ਜਮਾਂਦਰੂ ਬੀਮਾਰੀਆਂ ਜਾਂ ਜਨਮ ਸੰਬੰਧੀ ਵਿਕਾਰਾਂ ਤੋਂ ਗ੍ਰਸਤ ਹੋ ਸਕਦੇ ਹਨ।
ਜਾਣਕਾਰਾਂ ਦੀ ਰਾਏ : ਜ਼ਿਆਦਾ ਮਾਤਰਾ ‘ਚ ਦਰਦ ਨਿਵਾਰਕਾਂ ਦਾ ਸੇਵਨ ਕਰਨ ਵਾਲੇ ਲੋਕ ਸੁਰੱਖਿਅਤ ਢੰਗ ਨਾਲ ਡਰਾਈਵ ਨਹੀਂ ਕਰ ਸਕਦੇ ਕਿਉਂਕਿ ਉਹ ਉਨੀਂਦਰਾ ਮਹਿਸੂਸ ਕਰਦੇ ਹਨ, ਜਿਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਸਿਰਦਰਦ ਤੋਂ ਰਾਹਤ ਪਾਉਣ ਲਈ ਜੋ ਲੋਕ ਨਿਯਮਕ ਤੌਰ ‘ਤੇ ਦਰਦ ਨਿਵਾਰਕਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਅਕਸਰ ਸਿਰਦਰਦ ਰਹਿਣ ਅਤੇ ਇਨ੍ਹਾਂ ਦਵਾਈਆਂ ‘ਤੇ ਨਿਰਭਰ ਹੋ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ। ਅਕਸਰ ਸੇਵਨ ਕਰਨ ਨਾਲ ਕੁਝ ਦਰਦ ਨਿਵਾਰਕ ਤਾਂ ਖੁਦ ਸਿਰਦਰਦ ਦਾ ਕਾਰਨ ਬਣ ਜਾਂਦੇ ਹਨ। ਕਈ ਤਰ੍ਹਾਂ ਦੇ ਪੇਨਕਿਲਰਸ ਦਾ ਇਕੱਠਿਆਂ ਸੇਵਨ ਕਰਨਾ ਵੀ ਖਤਰਨਾਕ ਹੁੰਦਾ ਹੈ।
ਹੱਲ : ਜੇ ਤੁਹਾਨੂੰ ਦਰਦ ਨਿਵਾਰਕਾਂ ਦੀ ਵਜ੍ਹਾ ਨਾਲ ਹੀ ਰਹਿਣ ਵਾਲੇ ਸਿਰਦਰਦ ਦੇ ਲੱਛਣ ਮਹਿਸੂਸ ਹੋਣ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਦਰਦ ਨਿਵਾਰਕਾਂ ਦਾ ਸੇਵਨ ਬੰਦ ਕਰ ਦਿਓ। ਉਂਝ ਵੀ ਦਰਦ ਨਿਵਾਰਕਾਂ ਦਾ ਸੇਵਨ ਸਮੱਸਿਆ ਦੇ ਅਸਲੀ ਕਾਰਨ ਨੂੰ ਖਤਮ ਨਹੀਂ ਕਰਦਾ। ਇਹ ਦਰਦ ਕਿਸੇ ਗੰਭੀਰ ਖਰਾਬੀ ਜਾਂ ਫਿਰ ਕਿਸੇ ਅਜਿਹੇ ਸਾਧਾਰਨ ਕਾਰਨ ਕਰਕੇ ਹੋ ਸਕਦਾ ਹੈ, ਜਿਸ ਦਾ ਇਲਾਜ ਜੀਵਨ ਸ਼ੈਲੀ ‘ਚ ਤਬਦੀਲੀ, ਕਸਰਤ ਅਤੇ ਆਹਾਰ ‘ਚ ਸੁਧਾਰ ਵਰਗੇ ਸਰਲ ਢੰਗ ਨਾਲ ਸੰਭਵ ਹੋਵੇ। ਜ਼ਰੂਰੀ ਹੈ ਕਿ ਦਰਦ ਦੇ ਅਸਲੀ ਕਾਰਨ ਦਾ ਪਤਾ ਲਗਾਇਆ ਜਾਏ।
ਜਾਣਕਾਰਾਂ ਦੀ ਰਾਏ :
ਐੈਂਟੀਬਾਇਓਟਿਕਸ ਦੀ ਗਲਤ ਵਰਤੋਂ ਨਾਲ ਰੋਗ ਦੀ ਪਛਾਣ ਕਰਨ ‘ਚ ਦੇਰੀ ਹੋ ਸਕਦੀ ਹੈ ਜਾਂ ਉਸ ਦੀ ਗਲਤ ਪਛਾਣ ਹੋ ਸਕਦੀ ਹੈ। ਜੇ ਇਨ੍ਹਾਂ ਦਾ ਸੇਵਨ ਅਕਸਰ ਕੀਤਾ ਜਾਂਦਾ ਹੈ ਤਾਂ ਇਹ ਬੈਕਟੀਰੀਆ ਦੇ ਖਿਲਾਫ ਬੇਅਸਰ ਸਾਬਤ ਹੋਣ ਲੱਗਦੇ ਹਨ। ਇਨ੍ਹਾਂ ਦੀ ਠੀਕ ਮਾਤਰਾ ‘ਚ ਵਰਤੋਂ ਕਰਨ ਨਾਲ ਬੈਕਟੀਰੀਆ ‘ਚ ਇਨ੍ਹਾਂ ਪਤੀ ਪ੍ਰਤੀਰੋਧੀ ਤਾਕਤ ਪੈਦਾ ਹੋ ਜਾਂਦੀ ਹੈ, ਜਿਸ ਨਾਲ ਹੋਰ ਵੀ ਸਿਹਤ ਸੰਬੰਧੀ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੱਲ : ਕੁਝ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ‘ਚ ਇਨ੍ਹਾਂ ਦਾ ਸੇਵਨ ਜ਼ਰੂਰੀ ਹੁੰਦਾ ਹੈ ਪਰ ਇਸ ਦੌਰਾਨ ਇਨ੍ਹਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਐਂਟੀਬਾਇਓਟਿਕਸ ਦਾ ਸੇਵਨ ਕਰ ਰਹੇ ਹੋ ਤਾਂ ਆਹਾਰ ਵਿਚ ਦਹੀਂ ਜ਼ਰੂਰ ਸ਼ਾਮਲ ਕਰੋ ਤਾਂ ਕਿ ਅੰਤੜੀਆਂ ‘ਚ ਰਹਿਣ ਵਾਲੇ ਲਾਭਕਾਰੀ ਬੈਕਟੀਰੀਆ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਨਾਲ ਹੀ ਆਪਣੇ ਸਰੀਰ ‘ਤੇ ਵਿਸ਼ਵਾਸ ਕਰਨਾ ਸਿੱਖੋ ਕਿ ਉਹ ਇਨਫੈਕਸ਼ਨ ਨਾਲ ਖੁਦ ਲੜ ਸਕਦਾ ਹੈ।dvai

ਇਸ website ਦਾ ਮਕਸਦ ਸਮੂਹ ਪੰਜਾਬੀਆਂ ਨਾਲ ਸਿਹਤ ਸੰਬੰਧੀ ਜਾਣਕਾਰੀ ਪੰਜਾਬੀ ਵਿੱਚshare ਕਰਨ ਦਾ ਉਪਰਾਲਾ ਕੀਤਾ ਗਿਆ ਹੈ । ਕਿਰਪਾ ਕਰਕੇ ਇਸ website ਨੂੰ ਵੱਧ ਤੋਂ ਵੱਧ like ਤੇ share ਕਰੋ । ਧੰਨਵਾਦ

Posted in Uncategorized

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

<span>%d</span> bloggers like this: